ਰਾਜ਼ਿਲੀਐਂਸ ਬੀ ਸੀ ਐਂਟੀ-ਰੇਸਿਜ਼ਮ ਵੈੱਬਸਾਈਟ (ਬੀ ਸੀ ਦੇ ਨਸਲਵਾਦ ਵਿਰੋਧੀ ਵੈੱਬਸਾਈਟ) ਦੀ ਪੂਰੀ ਸਾਮੱਗਰੀ ਛੇਤੀ ਹੀ ਪੰਜਾਬੀ ਵਿਚ ਉਪਲਬਧ ਹੋਵੇਗੀ।

ਨਫ਼ਰਤ ਦੀ ਬੀ.ਸੀ. ਵਿਚ ਕੋਈ ਥਾਂ ਨਹੀਂ ਹੈ।

ਜ਼ਿੰਮੇਵਾਰੀਆਂ

ਨਫ਼ਰਤ ਲਈ ਬੀ ਸੀ ਵਿਚ ਕੋਈ ਥਾਂ ਨਹੀਂ ਹੈ। ਕਮਿਉਨਟੀਆਂ ਨੂੰ ਸੁਰੱਖਿਅਤ, ਜ਼ਿਆਦਾ ਲਚਕਦਾਰ ਬਣਾਉਣ ਵਿਚ ਮਦਦ ਕਰਨ ਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

ਆਪਣੇ ਹੱਕਾਂ ਬਾਰੇ ਜਾਣੋ

ਹਰ ਵਿਅਕਤੀ ਬਰਾਬਰ ਪੈਦਾ ਹੋਇਆ ਹੈ। ਅਸੀਂ ਸਾਰੇ ਮਨੁੱਖ ਹਾਂ ਅਤੇ ਸਾਡੇ ਸਾਰਿਆਂ ਦੇ ਇੱਕੋ ਜਿਹੇ ਮਨੁੱਖੀ ਹੱਕ ਹਨ।

ਮਨੁੱਖੀ ਹੱਕ ਉਹ ਕਦਰਾਂ-ਕੀਮਤਾਂ, ਸਿਧਾਂਤ ਅਤੇ ਵਿਚਾਰ ਹਨ ਜਿਹੜੇ ਅਜਿਹੇ ਸਮਾਜ, ਕਮਿਉਨਟੀ ਅਤੇ ਸਿਸਟਮਾਂ ਦੀ ਨੀਂਹ ਬਣਦੇ ਹਨ ਜਿਹੜੇ ਇਹ ਪੱਕਾ ਕਰਦੇ ਹਨ ਕਿ ਸਾਰੇ ਲੋਕਾਂ ਨਾਲ ਬਰਾਬਰ ਦਾ ਵਰਤਾਉ ਹੋ ਰਿਹਾ ਹੈ।

ਮਨੁੱਖੀ ਹੱਕ, ਸਾਰੇ ਲੋਕਾਂ ਦੇ, ਹਰ ਸਮੇਂ, ਸਾਰੀਆਂ ਥਾਂਵਾਂ `ਤੇ ਹਨ – ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡੀ ਚਮੜੀ ਦਾ ਰੰਗ ਕੀ ਹੈ, ਤੁਹਾਡੀ ਨਸਲ ਜਾਂ ਪਿਛੋਕੜ, ਤੁਹਾਡੀਆਂ ਕਾਬਲੀਅਤਾਂ, ਸੈਕਸ, ਕਾਮੁਕ ਰੁਚੀ, ਲਿੰਗ ਪਛਾਣ ਕੀ ਹੈ ਜਾਂ ਤੁਸੀਂ ਸਿਟੀਜ਼ਨ, ਇਮੀਗਰਾਂਟ, ਟੈਂਪਰੇਰੀ ਵਸਨੀਕ ਜਾਂ ਵਿਜ਼ਟਰ ਹੋ।

ਸਾਰੇ ਮਨੁੱਖੀ ਹੱਕ ਬਰਾਬਰ ਦੇ ਮਹੱਤਵਪੂਰਨ ਹਨ ਅਤੇ ਇਹ ਕੋਈ ਰਿਆਇਤ ਨਹੀਂ ਹੈ ਜਿਹੜੀ ਕੋਈ ਖੋਹ ਸਕਦਾ ਹੈ। ਮਨੁੱਖੀ ਹੱਕ ਕਿਸੇ ਚੰਗੇ ਵਤੀਰੇ ਦਾ ਇਨਾਮ ਨਹੀਂ ਹਨ, ਸਾਡੇ ਸਾਰਿਆਂ ਦੇ ਇਹ ਇਸ ਕਰਕੇ ਹਨ ਕਿ ਅਸੀਂ ਪੈਦਾ ਹੋਏ ਹਾਂ।

ਸੂਬਾਈ, ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ `ਤੇ ਤੁਹਾਡੇ ਹੱਕਾਂ ਦੀ ਰੱਖਿਆ ਹੁੰਦੀ ਹੈ:

ਆਪਣੀਆਂ ਜ਼ਿੰਮੇਵਾਰੀਆਂ ਬਾਰੇ ਜਾਣੋ

ਵਿਤਕਰੇ, ਨਫ਼ਰਤ, ਨਸਲਵਾਦ, ਜਾਂ ਸਾਡੀਆਂ ਕਮਿਉਨਟੀਆਂ ਵਿੱਚੋਂ ਬਾਹਰ ਰੱਖੇ ਜਾਣ ਦਾ ਹੱਲ ਕਰਨ ਲਈ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਚੁੱਕਣ ਦੀ ਲੋੜ ਹੈ। ਅਸੀਂ ਰਲ ਕੇ ਐਕਸ਼ਨ ਲੈ ਸਕਦੇ ਹਾਂ।