ਰਾਜ਼ਿਲੀਐਂਸ ਬੀ ਸੀ ਐਂਟੀ-ਰੇਸਿਜ਼ਮ ਵੈੱਬਸਾਈਟ (ਬੀ ਸੀ ਦੇ ਨਸਲਵਾਦ ਵਿਰੋਧੀ ਵੈੱਬਸਾਈਟ) ਦੀ ਪੂਰੀ ਸਾਮੱਗਰੀ ਛੇਤੀ ਹੀ ਪੰਜਾਬੀ ਵਿਚ ਉਪਲਬਧ ਹੋਵੇਗੀ।

ਨਫ਼ਰਤ ਦੀ ਬੀ.ਸੀ. ਵਿਚ ਕੋਈ ਥਾਂ ਨਹੀਂ ਹੈ।

ਬ੍ਰਿਟਿਸ਼ ਕੋਲੰਬੀਆ ਵਿਚਲੇ ਹਰ ਵਿਅਕਤੀ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਆਪਣੀ ਕਮਿਉਨਟੀ ਵਿਚ ਹਿੱਸਾ ਲੈਣ ਦਾ ਹੱਕ ਹੈ। ਨਸਲਵਾਦ (ਰੇਸਿਜ਼ਮ) ਅਤੇ ਨਫ਼ਰਤ ਡਰ ਅਤੇ ਬੰਦਸ਼ਾਂ ਪੈਦਾ ਕਰਕੇ ਇਹ ਕਰਨਾ ਅਸੰਭਵ ਬਣਾਉਂਦੇ ਹਨ।
ਨਫ਼ਰਤ ਨੂੰ ਸਮਝ ਕੇ, ਅਤੇ ਇਹ ਸਮਝ ਕੇ ਕਿ ਇਸ ਦੀ ਰਿਪੋਰਟ ਕਿਵੇਂ ਕਰਨੀ ਹੈ ਅਤੇ ਜੇ ਅਸੀਂ ਇਹ ਦੇਖਦੇ ਹਾਂ ਤਾਂ ਕਦਮ ਕਿਵੇਂ ਚੁੱਕਣਾ ਹੈ, ਸਾਡੀਆਂ ਕਮਿਉਨਟੀਆਂ ਵਿਚ ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰਨ ਲਈ ਸਾਨੂੰ ਰਲ ਕੇ ਕੰਮ ਕਰਨ ਦੀ ਲੋੜ ਹੈ।

ਅਪਰਾਧਾਂ ਦੇ ਸਾਰੇ ਰੂਪਾਂ ਵਿੱਚੋਂ, ਨਫ਼ਰਤੀ ਜੁਰਮ ਸਭ ਤੋਂ ਘੱਟ ਰਿਪੋਰਟ ਕੀਤੇ ਜਾਣ ਵਾਲੇ ਜੁਰਮਾਂ ਵਿੱਚੋਂ ਇਕ ਹੋਣ ਦੀ ਸੰਭਾਵਨਾ ਹੈ।

ਨਫ਼ਰਤ ਦੀ ਬੀ.ਸੀ. ਵਿਚ ਕੋਈ ਥਾਂ ਨਹੀਂ ਹੈ।

ਨਫ਼ਰਤੀ ਜੁਰਮ ਹਰ ਇਕ `ਤੇ ਅਸਰ ਪਾਉਂਦੇ ਹਨ

ਇਹ ਸਮਝਣਾ ਜ਼ਰੂਰੀ ਹੈ ਕਿ ਨਫ਼ਰਤੀ ਜੁਰਮ “ ਸੁਨੇਹਾ ਦੇਣ ਦੇ ਜੁਰਮ ਹਨ ਜਿਨ੍ਹਾਂ ਵਿਚ ਅਪਰਾਧੀ ਕਿਸੇ ਖਾਸ ਗਰੁੱਪ ਦੇ ਮੈਂਬਰਾਂ ਨੂੰ ਇਹ ਸੁਨੇਹਾ ਭੇਜ ਰਿਹਾ ਹੁੰਦਾ ਹੈ ਕਿ ਉਹ ਨੀਚ ਹਨ, ਘਟੀਆ ਹਨ, ਜਾਂ ਉਹ ਕਿਸੇ ਖਾਸ ਆਂਢ-ਗੁਆਂਢ, ਕਮਿਉਨਟੀ, ਸਕੂਲ ਜਾਂ ਕੰਮ ਵਾਲੀ ਥਾਂ ਵਿਚ ਅਣਚਾਹੇ ਹਨ।” (ਅਮੈਰੇਕਨ ਸਾਇਕੋਲੋਜੀਕਲ ਐਸੋਸੀਏਸ਼ਨ 1998)।

ਕੈਨੇਡਾ ਵਿਚ, ਨਫ਼ਰਤੀ ਜੁਰਮ ਕਿਸੇ ਵਿਅਕਤੀ, ਗਰੁੱਪ ਜਾਂ ਪ੍ਰਾਪਰਟੀ ਦੇ ਵਿਰੁੱਧ ਉਹ ਮੁਜਰਮਾਨਾ ਅਪਰਾਧ ਹੈ ਜਿਹੜਾ ਪਛਾਣ ਹੋਣ ਯੋਗ ਕਿਸੇ ਗਰੁੱਪ ਨਾਲ ਸੰਬੰਧਿਤ ਕਿਸੇ ਵਿਅਕਤੀ ਪ੍ਰਤੀ ਅਪਰਾਧੀ ਦੇ ਪੱਖਪਾਤ, ਪੂਰਣ-ਧਾਰਣਾ, ਜਾਂ ਨਫਰਤ ਤੋਂ ਪ੍ਰੇਰਤ ਹੁੰਦਾ ਹੈ ਜੋ ਕਿ ਨਸਲ, ਰਾਸ਼ਟਰੀ ਜਾਂ ਐਥਨਿਕ ਪਿਛੋਕੜ, ਬੋਲੀ, ਰੰਗ, ਧਰਮ, ਸੈਕਸ, ਉਮਰ, ਮਾਨਸਿਕ ਜਾਂ ਸਰੀਰਕ ਅਪਾਹਜਤਾ, ਕਾਮੁਕ ਰੁਚੀ, ਲਿੰਗ ਪਛਾਣ ਜਾਂ ਪ੍ਰਗਟਾਅ, ਜਾਂ ਅਜਿਹੇ ਕੋਈ ਹੋਰ ਪੱਖ `ਤੇ ਆਧਾਰਿਤ ਹੁੰਦਾ ਹੈ।

ਸਾਲ 2018 ਵਿਚ, ਕੈਨੇਡਾ ਵਿਚ ਰਿਪੋਰਟ ਕੀਤੇ ਗਏ ਨਫ਼ਰਤੀ ਜੁਰਮਾਂ ਦੀ 44 ਪ੍ਰਤੀਸ਼ਤ ਨਸਲ ਜਾਂ ਨਸਲੀ ਗੁਣਾਂ ਤੋਂ ਪ੍ਰੇਰਤ ਸੀ।

ਨਸਲ (ਰੇਸ) ਜੀਵ-ਵਿਗਿਆਨਕ ਸਾਇੰਸ ਉੱਪਰ ਆਧਾਰਿਤ ਨਹੀਂ ਹੈ; ਨਸਲ ਨੂੰ ਅਕਸਰ ਸਾਂਝੇ ਵੱਖਰੇ ਸਰੀਰਕ ਲੱਛਣਾਂ ਨਾਲ ਜੋੜਿਆ ਜਾਂਦਾ ਹੈ ਜਿਵੇਂ ਕਿ ਚਮੜੀ ਦਾ ਰੰਗ। ਐਥਨੇਸਿਟੀ (ਨਸਲੀ ਗੁਣ) ਆਮ ਤੌਰ `ਤੇ ਉਹ ਸਮਝੀ ਜਾਂਦੀ ਹੈ ਜਿਹੜੀ ਅਸੀਂ ਹਾਸਲ ਕਰਦੇ ਹਾਂ (ਜਿਵੇਂ ਸਾਂਝਾ ਸਭਿਆਚਾਰ, ਇਤਿਹਾਸ, ਬੋਲੀ ਜਾਂ ਕੌਮੀਅਤ)। ਅਸੀਂ ਤੁਹਾਨੂੰ ਜ਼ਿਆਦਾ ਜਾਣਨ ਲਈ ਉਤਸ਼ਾਹ ਦਿੰਦੇ ਹਾਂ।

ਧਾਰਮਿਕ ਗਰੁੱਪਾਂ ਖਿਲਾਫ ਨਫ਼ਰਤੀ ਜੁਰਮ ਅਕਸਰ ਭਾਈਚਾਰਿਆਂ ਜਾਂ ਵਿਅਕਤੀਆਂ ਖਿਲਾਫ ਉਨ੍ਹਾਂ ਦੇ ਧਾਰਮਿਕ ਪਹਿਰਾਵੇ ਜਾਂ ਸੰਬੰਧਾਂ ਦੇ ਆਧਾਰ ਬਾਰੇ ਧਾਰਨਾਵਾਂ ਕਰਕੇ ਜਾਂ ਗਲਤ ਅਰਥ ਕੱਢਣ ਦੇ ਆਧਾਰ `ਤੇ ਕੀਤੇ ਜਾਂਦੇ ਹਨ।

ਸਾਲ 2018 ਵਿਚ, ਕੈਨੇਡਾ ਵਿਚ ਰਿਪੋਰਟ ਕੀਤੇ ਗਏ ਨਫ਼ਰਤੀ ਜੁਰਮਾਂ ਦੀ ਤਕਰੀਬਨ 36 ਪ੍ਰਤੀਸ਼ਤ ਧਰਮ ਤੋਂ ਪ੍ਰੇਰਤ ਸੀ। ਧਾਰਮਿਕ ਨਫ਼ਰਤੀ ਜੁਰਮਾਂ ਵਿਚ 17 ਪ੍ਰਤੀਸ਼ਤ ਘਟਨਾਵਾਂ ਵਿਚ ਖਰਾਬੀ ਕਰਨਾ ਸ਼ਾਮਲ ਸੀ, ਜਿਵੇਂ ਕਿ ਭੰਨਤੋੜ ਕਰਨਾ, ਕੰਧਾਂ `ਤੇ ਊਲ ਜਲੂਲ ਲਿਖਣਾ ਜਾਂ ਪ੍ਰਾਪਰਟੀ ਦੀ ਹੋਰ ਤਬਾਹੀ ਕਰਨਾ।

ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਨੁਕਸਾਨ ਨਾ ਪਹੁੰਚੇ ਅਤੇ ਮਾਨਸਿਕ ਜਾਂ ਸਰੀਰਕ ਅਪਾਹਜਤਾ ਵਾਲੇ ਜਵਾਨਾਂ, ਬਜ਼ੁਰਗਾਂ ਅਤੇ ਵਿਅਕਤੀਆਂ ਦਾ ਆਦਰ ਹੋਵੇ। ਇਨ੍ਹਾਂ ਵਿਚ ਵਿਕਾਸ ਨਾਲ ਸੰਬੰਧਿਤ ਚੁਣੌਤੀਆਂ, ਬੁੱਧੀ ਅਤੇ ਸਰੀਰਕ ਅਤੇ ਮਾਨਸਿਕ ਸਿਹਤ ਦੇ ਵਿਗਾੜ ਸ਼ਾਮਲ ਹੋ ਸਕਦੇ ਹਨ।

ਸਾਲ 2018 ਵਿਚ, ਰਿਪੋਰਟ ਕੀਤੇ ਗਏ ਨਫ਼ਰਤੀ ਜੁਰਮਾਂ ਦੀ ਤਕਰੀਬਨ 1 ਪ੍ਰਤੀਸ਼ਤ ਵਿਚ ਉਮਰ, ਮਾਨਸਿਕ ਅਤੇ ਸਰੀਰਕ ਅਪਾਹਜਤਾ ਸ਼ਾਮਲ ਸੀ।

ਸਾਲ 2018 ਵਿਚ, ਕੈਨੇਡਾ ਵਿਚ ਰਿਪੋਰਟ ਕੀਤੇ ਗਏ ਨਫ਼ਰਤੀ ਜੁਰਮਾਂ ਦੀ ਤਕਰੀਬਨ 12 ਪ੍ਰਤੀਸ਼ਤ ਸਮਝੀ ਗਈ ਕਾਮੁਕ ਰੁਚੀ ਤੋਂ ਪ੍ਰੇਰਤ ਸੀ।

ਜਿਵੇਂ ਜਿਵੇਂ ਕੈਨੇਡੀਅਨ ਸਮਾਜ ਵਿਕਸਿਤ ਹੋ ਰਿਹਾ ਹੈ, ਪਛਾਣ ਹੋਣ ਯੋਗ ਹੋਰ ਗਰੁੱਪਾਂ ਨੂੰ ਕਾਨੂੰਨ ਵਿਚ ਪਰਿਭਾਸ਼ਤ ਕੀਤਾ ਜਾ ਸਕਦਾ ਹੈ। ਕਰਿਮੀਨਲ ਕੋਡ ਵਿਚ “ਇਹੋ ਜਿਹਾ ਕੋਈ ਹੋਰ ਪੱਖ” ਦੇ ਵਾਧੇ ਦਾ ਮੰਤਵ ਲੋਕਾਂ ਦੇ ਉਨ੍ਹਾਂ ਵਰਗਾਂ ਦੀ ਰੱਖਿਆ ਕਰਨਾ ਹੈ ਜਿਹੜੇ ਅਜੇ ਪਛਾਣ ਹੋਣ ਯੋਗ ਗਰੁੱਪਾਂ ਵਜੋਂ ਸਪਸ਼ਟ ਨਹੀਂ ਕੀਤੇ ਗਏ।

ਨਫ਼ਰਤੀ ਜੁਰਮ ਕੀ ਹੈ?

ਕਿਸੇ ਵਿਅਕਤੀ ਜਾਂ ਪ੍ਰਾਪਰਟੀ ਖਿਲਾਫ ਕੀਤੇ ਗਏ ਜੁਰਮ ਦੀ ਤਕਰੀਬਨ ਕੋਈ ਵੀ ਕਿਸਮ ਨਫ਼ਰਤ ਤੋਂ ਪ੍ਰੇਰਤ ਹੋ ਸਕਦੀ ਹੈ। ਇਨ੍ਹਾਂ ਵਿਚ ਹਮਲਾ, ਧਮਕੀਆਂ ਦੇਣਾ, ਮੁਜਰਮਾਨਾ ਤਰੀਕੇ ਨਾਲ ਪ੍ਰੇਸ਼ਾਨ ਕਰਨਾ, ਅਤੇ ਖਰਾਬੀ ਕਰਨ ਵਰਗੇ ਜੁਰਮ ਸ਼ਾਮਲ ਹੋ ਸਕਦੇ ਹਨ ਜਿਸ ਵਿਚ ਊਲ ਜਲੂਲ ਲਿਖਤਾਂ ਵੀ ਆਉਂਦੀਆਂ ਹਨ।

ਕਰਿਮੀਨਲ ਕੋਡ ਦੇ ਸੈਕਸ਼ਨ 718.2 ਵਿਚ ਨਫ਼ਰਤੀ ਜੁਰਮਾਂ ਦੇ ਸੰਬੰਧਾਂ ਵਿਚ ਖਾਸ ਸ਼ਬਦਾਵਲੀ ਹੈ। ਕਾਨੂੰਨ ਇਹ ਕਹਿੰਦਾ ਹੈ ਕਿ ਜੇ ਕੋਈ ਜੁਰਮ ਕਿਸੇ ਪਛਾਣ ਹੋਣ ਯੋਗ ਗਰੁੱਪ ਦੇ ਖਿਲਾਫ ਨਫ਼ਰਤ ਤੋਂ ਪ੍ਰੇਰਤ ਹੋਵੇ ਤਾਂ ਅਦਾਲਤ ਉਸ ਪ੍ਰੇਰਣਾ ਨੂੰ ਕਿਸੇ ਜੁਰਮ ਲਈ ਸਜ਼ਾ ਦਾ ਇਕ ਗੰਭੀਰ ਪੱਖ ਸਮਝ ਸਕਦੀ ਹੈ।

ਕਰਿਮੀਨਲ ਕੋਡ ਦੇ ਸੈਕਸ਼ਨ 318 ਅਤੇ 319 ਨਫ਼ਰਤੀ ਪ੍ਰਚਾਰ (ਪ੍ਰਾਪੇਗੰਡਾ) ਬਾਰੇ ਗੱਲ ਕਰਦੇ ਹਨ।

ਸੈਕਸ਼ਨ 318 ਨਸਲਕੁਸ਼ੀ ਦੀ ਹਿਮਾਇਤ ਕਰਨ ਜਾਂ ਉਤਸ਼ਾਹ ਦੇਣ ਨੂੰ ਇਕ ਮੁਜਰਮਾਨਾ ਜੁਰਮ ਬਣਾਉਂਦਾ ਹੈ।

ਸੈਕਸ਼ਨ 319(1) ਕਿਸੇ ਵੀ ਜਨਤਕ ਥਾਂ `ਤੇ ਕੋਈ ਅਜਿਹਾ ਬਿਆਨ ਦੇਣ ਨੂੰ ਮੁਜਰਮਾਨਾ ਜੁਰਮ ਬਣਾਉਂਦਾ ਹੈ ਜਿਹੜਾ ਕਿਸੇ ਵੀ ਪਛਾਣ ਯੋਗ ਗਰੁੱਪ ਖਿਲਾਫ ਨਫ਼ਰਤ ਨੂੰ ਉਕਸਾਉਂਦਾ ਹੋਵੇ ਜਿੱਥੇ ਇਸ ਨਾਲ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਹੋਵੇ। ਉਦਾਹਰਣ ਲਈ, ਇਹ ਜੁਰਮ ਕਿਸੇ ਮੁਜ਼ਾਹਰੇ ਜਾਂ ਪ੍ਰੋਟੈਸਟ ਦੇ ਸੰਦਰਭ ਵਿਚ ਹੋ ਸਕਦਾ ਹੈ।

ਸੈਕਸ਼ਨ 319(2) ਪ੍ਰਾਈਵੇਟ ਗੱਲਬਾਤ ਤੋਂ ਇਲਾਵਾ, ਅਜਿਹੇ ਬਿਆਨ ਦੇਣ ਨੂੰ ਮੁਜਰਮਾਨਾ ਜੁਰਮ ਬਣਾਉਂਦਾ ਹੈ ਜਿਹੜਾ ਕਿਸੇ ਵੀ ਪਛਾਣ ਹੋਣ ਯੋਗ ਗਰੁੱਪ ਖਿਲਾਫ ਨਫ਼ਰਤ ਨੂੰ ਜਾਣਬੁੱਝ ਕੇ ਉਤਸ਼ਾਹ ਦਿੰਦਾ ਹੋਵੇ। ਇਸ ਵਿਚ ਲਿਖਤੀ ਰੂਪ ਵਿਚ ਜਾਂ ਇੰਟਰਨੈੱਟ ਉੱਪਰ ਬਿਆਨ ਦੇਣਾ ਸ਼ਾਮਲ ਹੈ ਜਿਸ ਵਿਚ ਬੋਲਣਾ ਜਾਂ ਵੀਡਿਓ ਬਣਾਉਣਾ ਵੀ ਸ਼ਾਮਲ ਹੈ। ਇਹ ਜੁਰਮ ਉਨ੍ਹਾਂ ਬਿਆਨਾਂ `ਤੇ ਵੀ ਲਾਗੂ ਹੋ ਸਕਦਾ ਹੈ ਜਿਹੜੇ ਪਬਲਿਕ ਦੀ ਪਹੁੰਚ ਵਾਲੀ ਕਿਸੇ ਥਾਂ ਵਿਚ ਬੋਲੇ ਜਾਂ ਲਿਖੇ ਗਏ ਹੋ ਸਕਦੇ ਹਨ, ਜਾਂ ਪਬਲਿਕ ਦੀ ਪਹੁੰਚ ਵਾਲੀ ਕਿਸੇ ਥਾਂ ਵਿਚ ਵੰਡੇ ਗਏ ਹੋ ਸਕਦੇ ਹਨ।

ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਨਫ਼ਰਤੀ ਪ੍ਰਚਾਰ ਨਾਲ ਸੰਬੰਧਿਤ ਕਾਨੂੰਨਾਂ ਨੂੰ ਇਸ ਸਬੂਤ ਦੀ ਲੋੜ ਨਹੀਂ ਹੈ ਕਿ ਕਹੀਆਂ ਗਈਆਂ ਗੱਲਾਂ ਨਾਲ ਅਸਲ ਵਿਚ ਨਫ਼ਰਤ ਪੈਦਾ ਹੋਈ ਹੈ ਜਾਂ ਨਹੀਂ।

ਕਰਿਮੀਨਲ ਕੋਡ ਦਾ ਸੈਕਸ਼ਨ 430 (4.1) ਨਫ਼ਰਤ ਤੋਂ ਪ੍ਰੇਰਤ ਖਰਾਬੀ ਬਾਰੇ ਦੱਸਦਾ ਹੈ। ਪੱਖਪਾਤ, ਪੂਰਣ-ਧਾਰਣਾ, ਜਾਂ ਨਫ਼ਰਤ ਤੋਂ ਪ੍ਰੇਰਤ ਹੋ ਕੇ, ਪੂਜਾ ਕਰਨ ਵਾਲੀਆਂ ਥਾਂਵਾਂ, ਸਕੂਲਾਂ, ਸੀਨੀਅਰਾਂ ਦੀਆਂ ਰਿਹਾਇਸ਼ਾਂ, ਜਾਂ ਮੁੱਖ ਤੌਰ `ਤੇ ਕਿਸੇ ਪਛਾਣ ਹੋਣ ਯੋਗ ਗਰੁੱਪ ਵਲੋਂ ਸਮਾਜਿਕ, ਸਭਿਆਚਾਰਕ ਜਾਂ ਖੇਡਾਂ ਦੀਆਂ ਸਰਗਮੀਆਂ ਜਾਂ ਪ੍ਰੋਗਰਾਮਾਂ ਲਈ ਵਰਤੀਆਂ ਜਾਂਦੀਆਂ ਥਾਂਵਾਂ ਦਾ ਨੁਕਸਾਨ ਕਰਨਾ ਜਾਂ ਰੂਪ ਵਿਗਾੜਨਾ ਇਕ ਮੁਜਰਮਾਨਾ ਜੁਰਮ ਹੈ।

ਕਾਨੂੰਨ ਅਕਸਰ ਮੁਕਾਬਲੇ ਕਰਦੀਆਂ ਦਿਲਚਸਪੀਆਂ ਅਤੇ ਹੱਕਾਂ ਦਾ ਸੰਤੁਲਨ ਬਣਾਉਂਦਾ ਹੈ। ਕੈਨੇਡਾ ਵਿਚ, ਕੈਨੇਡੀਅਨ ਚਾਰਟਰ ਔਫ ਰਾਈਟਸ ਐਂਡ ਫ੍ਰੀਡਮਜ਼ ਦਾ ਸੈਕਸ਼ਨ 2 ਬੋਲਣ ਦੀ ਆਜ਼ਾਦੀ ਦੇ ਬੁਨਿਆਦੀ ਹੱਕਾਂ ਦੀ ਰੱਖਿਆ ਕਰਦਾ ਹੈ, ਜਦ ਕਿ ਕੈਨੇਡਾ ਦਾ ਕਾਨੂੰਨ ਜਾਣਬੁੱਝ ਕੇ ਨਫ਼ਰਤ ਦੇ ਉਸ ਪ੍ਰਚਾਰ ਦੇ ਰੂਪਾਂ ਦੀ ਵਾਜਬ ਸੀਮਾ ਦੀ ਪਛਾਣ ਕਰਦਾ ਹੈ।

ਇਨ੍ਹਾਂ ਜੁਰਮਾਂ ਬਾਰੇ ਗੁੰਝਲਦਾਰ ਵਿਚਾਰਾਂ ਦਾ ਮਤਲਬ ਇਹ ਹੈ ਕਿ ਇਨ੍ਹਾਂ `ਤੇ ਪੁਲੀਸ ਅਤੇ ਸਰਕਾਰੀ ਵਕੀਲਾਂ ਵਲੋਂ ਧਿਆਨ ਨਾਲ ਵਿਚਾਰ ਕੀਤੀ ਜਾਂਦੀ ਹੈ। ਨਫ਼ਰਤ ਤੋਂ ਪ੍ਰੇਰਤ ਸਾਰੀਆਂ ਘਟਨਾਵਾਂ ਨਫ਼ਰਤੀ ਜੁਰਮ ਨਹੀਂ ਬਣਦੀਆਂ ਅਤੇ ਨਾ ਹੀ ਸਾਰੀਆਂ ਘਟਨਾਵਾਂ `ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਜੇ ਪੁਲੀਸ ਵਲੋਂ ਮਾਮਲਾ ਸੰਭਵ ਮੁਕੱਦਮੇ ਲਈ ਭੇਜੇ ਜਾਣ ਦਾ ਬਣਦਾ ਹੋਵੇ ਤਾਂ ਸਰਕਾਰੀ ਵਕੀਲ ਇਸ ਵਿਸ਼ੇ ਨਾਲ ਸੰਬੰਧਿਤ ਜਨਤਕ ਤੌਰ `ਤੇ ਮੌਜੂਦ ਪੌਲਸੀ ਨੂੰ ਆਜ਼ਾਦਾਨਾ ਤੌਰ `ਤੇ ਲਾਗੂ ਕਰਦਾ ਹੈ।

ਨਫ਼ਰਤੀ ਘਟਨਾ (ਹੇਟ ਇਨਸੀਡੈਂਟ) ਵਰਤਾਉ ਦੇ ਵੱਡੇ ਦਾਇਰੇ ਨੂੰ ਸਪਸ਼ਟ ਕਰਨ ਦਾ ਇਕ ਅਮਲੀ ਤਰੀਕਾ ਹੈ ਜਿਹੜਾ “ਨਫ਼ਰਤੀ ਜੁਰਮ” ਦੀ ਪਰਿਭਾਸ਼ਾ ਪੂਰੀ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ ਹੈ। ਵੱਖ ਵੱਖ ਪੱਖ ਵਿਚਾਰੇ ਜਾਂਦੇ ਹਨ, ਜਿਸ ਵਿਚ ਵਰਤਾਉ ਦੀ ਗੰਭੀਰਤਾ, ਮੌਜੂਦ ਸਬੂਤ ਦੀ ਕਿਸਮ ਅਤੇ ਜਨਤਕ ਹਿੱਤਾਂ ਲਈ ਵਿਚਾਰਾਂ ਸ਼ਾਮਲ ਹਨ, ਅਤੇ ਅਧਿਕਾਰੀ ਇਹ ਫੈਸਲਾ ਕਰ ਸਕਦੇ ਹਨ ਕਿ ਕੁਝ ਨਫ਼ਰਤੀ, ਪੂਰਣ-ਧਾਰਣਾ ਵਾਲੇ, ਜਾਂ ਪੱਖਪਾਤੀ ਵਤੀਰੇ ਲਈ ਚਾਰਜ ਨਹੀਂ ਕੀਤਾ ਜਾਵੇਗਾ ਜਾਂ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ।

ਸਾਰੀਆਂ ਨਫ਼ਰਤੀ ਘਟਨਾਵਾਂ ਨਾਲ, ਭਾਵੇਂ ਇਹ ਅੰਤ ਨੂੰ ਮੁਜਰਮਾਨਾ ਸਮਝੀਆਂ ਜਾਂਦੀਆਂ ਹਨ ਜਾਂ ਨਹੀਂ, ਪੀੜਤਾਂ ਅਤੇ ਕਮਿਉਨਟੀ ਗਰੁੱਪਾਂ ਦੇ ਨਿਭਾਉਣ ਲਈ ਇਕ ਰੋਲ ਹੈ – “ਰਿਪੋਰਟ” ਅਤੇ “ਐਕਸ਼ਨ ਲਉ” ਦੇਖੋ।

[ਨਫ਼ਰਤ]

ਤੀਬਰ ਅਤੇ ਕੱਟੜ ਕਿਸਮ ਦਾ ਜਜ਼ਬਾ ਜਿਹੜਾ ਸਪਸ਼ਟ ਤੌਰ `ਤੇ ਭੰਡੀ ਅਤੇ ਨਫ਼ਰਤ ਨਾਲ ਜੁੜਿਆ ਹੋਇਆ ਹੈ। ਪਛਾਣ ਹੋਣ ਯੋਗ ਗਰੁੱਪਾਂ ਖਿਲਾਫ ਨਫ਼ਰਤ, ਬੇਅਹਿਸਾਸੀ, ਕੱਟੜਤਾ ਅਤੇ ਨਿਸ਼ਾਨਾ ਬਣਾਏ ਜਾਣ ਵਾਲੇ ਗਰੁੱਪ ਅਤੇ ਸਾਡੇ ਸਮਾਜ ਦੀਆਂ ਕਦਰਾਂ-ਕੀਮਤਾਂ ਦੋਨਾਂ ਦੀ ਬਰਬਾਦੀ ਉੱਪਰ ਵਧਦੀ ਹੈ। ਨਫ਼ਰਤ ਇਕ ਅਜਿਹਾ ਜਜ਼ਬਾ ਹੈ ਜਿਹੜਾ ਜੇ ਕਿਸੇ ਪਛਾਣ ਹੋਣ ਯੋਗ ਗਰੁੱਪ ਦੇ ਮੈਂਬਰਾਂ ਖਿਲਾਫ ਵਰਤਿਆ ਜਾਂਦਾ ਹੈ ਤਾਂ ਇਸ ਦਾ ਅਰਥ ਹੈ ਕਿ ਉਹ ਵਿਅਕਤੀ, ਗਰੁੱਪ ਨਾਲ ਜੁੜੇ ਹੋਣ ਕਰਕੇ ਨੀਚ ਸਮਝੇ ਜਾਣ, ਘਿਰਣਾ ਦੇ ਪਾਤਰ, ਆਦਰ ਹੀਣ ਅਤੇ ਬੁਰੇ ਵਰਤਾਉ ਦੇ ਭਾਗੀ ਹਨ। ਕੈਨੇਡਾ ਦੀ ਸੁਪਰੀਮ ਕੋਰਟ

ਆਰ. ਵੀ. ਕੀਗਸਟਰਾ।